ਪੁੱਤ—(ਮਾਂ ਦੇ ਪੈਰ ਫੜਕੇ) ਪਿਆਰੀ ਮਾਂ ! ਮੇਰੇ ਪਿੱਛੇ ਆਪਣੀ ਪੱਤ ਨਾ ਗੁਆ ਮੈਨੂੰ ਸਮਝ ਕਿ ਮਰ ਗਿਆ। ਮਾਂ ! ਜਿਹਨਾਂ ਦੇ ਪੁੱਤਰ ਮਰ ਜਾਂਦੇ ਹਨ । ਉਹ ਕੀ ਕਰਦੀਆਂ ਹਨ ? ਧੀਰਜ ਕਰ । ਮਾਂ- ਬੱਚਾ ! ਅੰਬਾਂ ਨੂੰ ਵੱਢ ਕੇ ਅੱਕਾਂ ਨਾਲ ਜੀ ਪਰਚਾਵਾ ਮੇਰੇ ਵਸ ਨਹੀਂ ।
ਮਾਊ ਹੇਤੁ ਨਾ ਪੁਜਨੀ ਹੇਤ ਨਾ ਮਾਮੇ ਮਾਸੀ ਜਾਏ ॥ ਅੰਬਾਂ ਸਧਰ ਨਾ ਲਹੈ ਆਣ ਅੰਬਾਕੜੀਆਂ ਜੇ ਖਾਏ ॥
ਸੀਨ ਸਮਝ ਰਾਜਾ ਤੇਰੀ ਬੁਧ ਮਾਰੀ, ਕਹਿੰਦੀ ਇਛਰਾਂ ਵਾਸਤਾ ਪਾਇਕੇ ਜੀ । ਅੰਬ ਵੱਢ ਕੇ ਅੱਕਾਂ ਨੂੰ ਵਾੜ ਦੇਣੀ, ਪਛੋਤਾਇੰਗਾ ਵਖਤ ਵਿਹਾਇਕੇ ਜੀ ।
ਨੀ ਸ਼ੀਲੋ ! ਤੂੰ ਅੰਬ ਖਾਣੇ ਨੇ ਕਿ ਪੇੜ ਗਿਣਨੇ ਨੇ ? ਤੂੰ ਆਪਣੇ ਕੰਮ ਵੱਲ ਧਿਆਨ ਕਰ । ਹੁੱਜਤਾਂ ਕਰਨ ਵਿੱਚ ਤੈਨੂੰ ਕੀ ਲੱਭਣਾ ਏ ?
'ਅੰਨੈ ਬਿਨਾ ਨਾ ਹੋਇ ਸੁਕਾਲ । ਤਜਿਐ ਅੰਨਿ ਨਾ ਮਿਲੈ ਗੁਪਾਲ ॥
ਅੰਨ੍ਹੇ ਚੰਦ ਨਾ ਦਿਸਈ, ਜਗ ਜੋਤ ਸਬਾਈ । ਬੋਲਾ ਰਾਗ ਨਾ ਸਮਝਈ ਕਿਹੁ ਘਟ ਘਟ ਨਾ ਜਾਈ ॥ ਵਾਸ ਨਾ ਆਵੇ ਗੁਣਗੁਣੈ ਪਰਮਲ ਮਹਕਾਈ ॥
ਕਰਤਾਰ ਸਿੰਘ- ਮੈਨੂੰ ਰਾਮ ਚੰਦ ਵੱਲੋਂ ਮੱਦਦ ਪੁੱਜਣ ਦਾ ਭਰੋਸਾ ਸੀ, ਪਰ ਉਸ ਨੇ ਤਾਂ ਮੈਨੂੰ ਅੰਨ੍ਹੇ ਦੀ ਮਾਂ ਵਾਂਗ ਮਸੀਤੀ ਸੁੱਟਣ ਵਾਲੀ ਗੱਲ ਕੀਤੀ ਹੈ । ਮੁੜ ਕੇ ਵਾਤ ਹੀ ਨਹੀਂ ਪੁੱਛੀ ।
ਹਵਾ ਤਾਂ ਤੰਬਾਕੂ ਦੇ ਧੂੰਏਂ ਨਾਲ ਅੱਗੇ ਹੀ ਗੰਦੀ ਹੋਈ ਹੁੰਦੀ ਏ, ਦਿਮਾਗ ਹੁੱਕੇ ਅਤੇ ਨਸਵਾਰ ਦੇ ਚੁਟਕਿਆਂ ਨੇ ਗੰਦਾ ਕਰ ਛੱਡਿਆ ਹੁੰਦਾ ਹੈ । ਬਸ ਫੇਰ ਕੀ 'ਅੰਨ੍ਹੇ ਨੂੰ ਬੋਲਾ ਧੁੱਸੇ, ਨਾ ਉਸਨੂੰ ਸੁਣੇ ਤੇ ਨਾ ਉਸਨੂੰ ਦਿਸੇ' ਦੀ ਕਹਾਵਤ ਅਨੁਸਾਰ ਚੰਗੀ ਡਾਂਗ ਚਲਦੀ ਹੈ ।
ਚਾਚੇ ਦੀ ਨੀਤ ਖੋਟੀ ਸੀ ਉਸਨੂੰ ਭਿਆਲ ਆਕੇ ਮਿਲਿਆ ਤਾਂ ਉਸ ਤੋਂ ਵੀ ਚਾਰ ਚੁੱਕੇ ਵਧੀਕ। ਅੰਨ੍ਹੇ ਨੂੰ ਕਾਣਾ ਸੌ ਵਲ ਪਾ ਕੇ ਮਿਲਦਾ ਹੈ।
ਸਰਦਾਰ ਜੀ ! ਕਰਮ ਸਿੰਘ ਦੀ ਕੀ ਗੱਲ ਕਰਨੀ ਹੋਈ, ਉਸ ਅੰਨ੍ਹੇ ਲਈ ਤਾਂ ਹੀਰਾ ਕੰਕਰ ਇੱਕੋ ਜੇਹੇ ਹਨ।
ਸਾਡਾ ਜੀ ਇਸ ਵੇਲੇ ਰਹਿ ਨਹੀਂ ਸਕਦਾ ਕਿ ਅੰਨ੍ਹੇ ਨੂੰ ਅੰਨ੍ਹੇ ਖੂਹ ਤੋਂ ਦੇਖਕੇ ਨਾ ਹੋੜੀਏ, ਭਾਵੇਂ ਅੰਨ੍ਹਾ ਜਾਣ ਬੁੱਝਕੇ ਹੀ ਡਿਗਦਾ ਹੋਵੇ, ਪਰ ਦੇਖ ਕੇ ਨਾ ਰੋਕਣ ਵਾਲੇ ਨੂੰ ਪਾਪ ਹੈ।
ਸ਼ਾਹ- ਓਏ ਕਿਰਪਿਆ! 'ਅੰਨ੍ਹੇ ਦੀ ਰੀਝ ਗੁਲੇਲ ਉੱਤੇ' ਵਾਲੀ ਗੱਲ ਨਾ ਕਰ । ਆਪਣੀ ਮੱਤ ਅਨੁਸਾਰ ਹੀ ਕੰਮਾਂ ਨੂੰ ਹੱਥ ਪਾ, ਨਹੀਂ ਤਾਂ ਦੁਖੀ ਹੋਵੇਂਗਾ।