ਮਾਈ ਭਾਗ ਭਰੀ-ਬੀਬੀ ਜੀ! ਸੱਚੀ ਗਲ ਜੇ ‘ਅਣ-ਮੰਗੇ ਮੋਤੀ ਮਿਲਣ, ਮੰਗਿਆਂ ਮਿਲੇ ਨਾ ਭੀਖ' । ਕੁਲਵੰਤ ਆਪੇ ਰੋਜ਼ ਝੋਲੀਆਂ ਭਰ ਭਰ ਚੀਜ਼ਾਂ ਘੱਲਦੀ ਰਹਿੰਦੀ ਸੀ ਪਰ ਕੱਲ੍ਹ ਕੁੜੀ ਨੂੰ ਕਿਸੇ ਚੀਜ਼ ਦੀ ਲੋੜ ਪੈਣ ਤੇ ਘੱਲਿਆ ਤਾਂ ਉਸਨੇ ਬੜਾ ਰੁੱਖਾ ਜਿਹਾ ਉੱਤਰ ਦਿੱਤਾ।
ਕੁਤਾ ਚਉਕੇ ਚੜਾਈਐ ਚੱਕੀ ਚੱਟਣ ਕਾਰਨ ਨਸੈ ॥ ਅਵਗੁਣਿਆਰਾ ਗੁਣ ਨਾ ਸਰਸੈ ॥
ਉਹ ਇਹ ਨਹੀਂ ਸਨ ਸਹਾਰ ਸਕਦੇ ਕਿ ਉਨ੍ਹਾਂ ਦੇ ਸਾਹਮਣੇ ਕੋਈ ਦੁਖੀ ਰਹੇ ਤੇ ਉਹ ਉਸ ਦੀ ਸਹਾਇਤਾ ਨਾ ਕਰਨ। ਉਹ ਤਾਂ ‘ਆਪ ਠਗਾਏ ਲੋਕਾਂ ਭਾਣੇ' ਦੀ ਹੱਦ ਤੋਂ ਵੀ ਲੰਘ ਕੇ ਕਈ ਵਾਰੀ 'ਅਣਹੋਂਦਾ ਆਪ ਵੰਡਾਏ ਦੀ ਹੱਦ ਤੀਕ ਜਾ ਪੁਜਦੇ ਸਨ।
ਪਰ ਘਰ ਜਾਣੈ ਆਪਣਾ ਮੂਰਖ ਮਿਹਮਾਣਾ ॥ ਅਣਹੋਂਦਾ ਆਪ ਗਣਾਇੰਦਾ ਉਹੁ ਵਡਾ ਅਜਾਣਾ ॥
ਬਈ, ਸਾਰਾ ਕੁਝ ਆਪ ਹੀ ਨਾ ਵਲੇਟੀ ਜਾਉ । ਦੂਜਿਆਂ ਦਾ ਵੀ ਖ਼ਿਆਲ ਰੱਖੋ। ‘ਅਡ ਖਾਏ ਸੋ ਡਡ ਖਾਏ, ਵੰਡ ਖਾਏ ਸੋ ਖੰਡ ਖਾਏ।
ਓਇ, ਤੁਸੀਂ ਖੱਤਰੀਆਂ ਨਾਲ ਮੱਥਾ ਨਾ ਲਾਉ । ਇਹ ਉਤੋਂ ਪੋਲੇ ਤੇ ਵਿੱਚੋਂ ਪੀਢੇ ਜੇ। ਇਵੇਂ ਤੁਹਾਨੂੰ ਮੁੰਨਣਗੇ, ਕਿ ਪਤਾ ਵੀ ਨਹੀਂ ਲੱਗਣਾ । ਸੁਣਿਆ ਨਹੀਂ ਤੁਸਾਂ : 'ਅੱਠ ਠੱਗ ਤੇ ਅੱਠ ਠਠਿਆਰ । ਅੱਠ ਸੁਨਿਆਰੇ ਤੇ ਅੱਠ ਲੁਹਾਰ ਅੱਠ ਚੋਕਾ ਬਤਰੀ, ਇਕ ਝੱਲਾ ਜਿਹਾ ਖਤਰੀ' !
ਜਿੱਥੇ ਸਾਰੇ ਹਿੰਦ ਦੇ ਲੋਕ ਤੀਰਥ ਯਾਤਰਾ ਨੂੰ ਜਾਇਆ ਕਰਦੇ ਸਨ, ਉਥੇ ਜਾਣਾ ਹਿੰਦੂਆਂ ਨੇ ਕਹਿ ਦਿੱਤਾ ਕਿ ਮੁਸਲਮਾਣ ਹੋਣ ਤੁੱਲ ਹੈ, 'ਅਟਕੋਂ ਪਾਰ ਗਿਆ ਸੋ ਹਿੰਦੂ ਨਾ ਰਿਹਾ।
ਦੋਸਤ ! ਹੱਥ ਤੇ ਹੱਥ ਧਰ ਕੇ ਬੈਠਣ ਨਾਲ ਤਾਂ ਕੰਮ ਨਹੀਂ ਸਿਰੇ ਚੜ੍ਹੇਗਾ। ਹਿੰਮਤ ਨਾਲ ਹੀ ਕੰਮ ਪੂਰਾ ਸਿਰੇ ਚੜ੍ਹੇਗਾ। ‘ਅਟਕਿਆ ਸੋ ਫਟਕਿਆ, ਸਿਆਣਿਆਂ ਨੇ ਠੀਕ ਆਖਿਆ ਹੈ।
ਬਾਈ ਅਜ਼ਮਾਏ ਦਾ ਕੀ ਅਜ਼ਮਾਣਾ ?' ਅੱਗੇ ਥੋੜੀ ਵੇਰ ਓਹਨੇ ਸਾਨੂੰ ਵੇਲੇ ਸਿਰ ਹਾਰ ਦਿੱਤੀ ਏ ?
ਸਰਦਾਰ ਜੀ-ਤੁਸੀਂ ਵੀ ਵਕੀਲ ਕੀਤਾ ਤਾਂ ਅਜਿਹਾ ਕਿ ਪੂਰੀਆਂ ਹੀ ਪਾ ਗਿਆ ‘ਅਞਾਣ ਵੈਦ, ਪ੍ਰਾਣਾ ਦਾ ਖੋ' । ਲੈਣੇ ਦੇ ਦੇਣੇ ਪੈ ਗਏ ।
ਰਾਣੀ—ਮਹਾਰਾਜ, ਕਮਲਾ ਨੂੰ ਸਮਝਾਓ । 'ਅਜੋ ਗਈ, ਧਜੋ ਗਈ, ਗ਼ੱਲਾਂ ਤੋਂ ਨਾ ਗਈ ।" ਸਭ ਖਹਿ ਖੁਹਾ ਕੇ ਵੀ ਉਹ ਆਪਣੀ ਐਂਠ ਨਹੀਂ ਛੱਡਦੀ ।
ਮੈਂ ਰੇਡੀਓ ਘਰ ਕੀ ਲੈ ਆਂਦਾ, ਮੁਸ਼ਕਲ 'ਚ ਫਸ ਗਿਆ ਹਾਂ । ਬੱਚੇ ਰੋਜ਼ ਖ਼ਰਾਬ ਕਰ ਦਿੰਦੇ ਹਨ ਤੇ ਮੈਨੂੰ ਦੁਕਾਨਾਂ ਤੇ ਖੱਜਲ-ਖੁਆਰ ਹੋਣਾ ਪੈਂਦਾ ਹੈ। 'ਅਜੇਹੇ ਸੁਹਾਗ ਨਾਲੋਂ ਰੰਡੇਪਾ ਚੰਗਾ' ਸਾਡੀ ਹਾਲਤ ਤਾਂ ਇਹ ਹੈ।