ਸ਼ਾਂਤੀ : ਸੁਭਦ੍ਰਾ ! “ਊਠ ਤੇ ਚੜ੍ਹੀ ਨੂੰ ਕੁੱਤਾ ਕਿਵੇਂ ਲੜ ਜਾਊ ?” ਤੇਰਾ ਐਨਾ ਪ੍ਰਤਾਪ ਹੈ, ਤੈਨੂੰ ਕੌਣ ਦੁਖੀ ਕਰਨ ਦਾ ਹੀਆ ਕਰ ਸਕਦਾ ਹੈ ?
ਬੂਟਾ ਸਿੰਘ- “'ਸਰਦਾਰ ਜੀ, ਹੁਣ ਤਾਂ ਕਾਕਾ ਹੱਥ ਵਟਾਉਣ ਜੋਗਾ ਹੋ ਗਿਆ ਹੈ। ਹੁਣ ਤਾਂ ਅਰਾਮ ਕੀਤਾ ਕਰੋ। ਸਰਦਾਰ ਜੀ ਨੇ ਉੱਤਰ ਵਿੱਚ ਕਿਹਾ, “ਊਠ ਤੋਂ ਛਾਨਣੀ ਲਾਹਿਆਂ ਭਾਰ ਹੌਲਾ ਹੋ ਜਾਊ?" ਕਾਕਾ ਕਿੰਨਾ ਕੂ ਸਾਡਾ ਹੱਥ ਵਟਾਏਗਾ?
ਸਰਦਾਰ ਜੀ- ਤੁਹਾਡਾ ਮੋਹਣਾ ਤਾਂ ਊਠ ਵਰਗਾ ਮਾਲ ਹੈ, ਖਟਦਾ ਸੋਨਾ ਹੈ, ਖਾਂਦਾ ਜਾਲ ਹੈ। ਢੇਰ ਕੰਮ ਕਰਦਾ ਹੈ, ਕਮਾਊ ਵੀ ਬੜਾ ਹੈ, ਪਰ ਖਰਚਾ ਬੜਾ ਹੀ ਘੱਟ ਕਰਦਾ ਹੈ।
ਖੇਮ ਚੰਦ ਤਾਂ ਜੂਏ ਬਾਜ਼ ਹੀ ਸੀ, ਪੁੱਤਰ ਉਸ ਦਾ ਸ਼ਰਾਬੀ ਵੀ ਹੈ ਤੇ ਰੰਡੀਆਂ ਦੇ ਵੀ ਜਾਂਦਾ ਹੈ। “ਊਠ ਚਾਲੀ ਤੇ ਬੋਤਾ ਬਤਾਲੀ।"
ਕਰਤਾਰ ਸਿੰਘ ਦਾ ਕੀ ਹਾਲ ਦੱਸੀਏ। “ਊਠ ਖਾਲੀ ਭੀ ਅੜਾਏ ਤੇ ਲੱਦਿਆਂ ਭੀ।" ਧਨ ਆਵੇ ਤਾਂ ਭੀ, ਨਾ ਆਵੇ ਤਾਂ ਭੀ ਰੋਂਦਾ ਹੀ ਰਹਿੰਦਾ ਹੈ।
ਕੀ ਜਾਣੀਏ ਊਠ ਕਿਸ ਘੜੀ ਬਹੂ, ਅਜੇ ਵਿਆਹ ਦੀ ਵਾਟ ਤਾਂ ਲੰਮੜੀ ਏ । ਵਾਰਸ ਸ਼ਾਹ ਇਸ ਇਸ਼ਕ ਦੇ ਵਣਜ ਵਿਚੋਂ ਕਿਸੇ ਪਲੇ ਨਾ ਬਧੜੀ ਦਮੜੀ ਏ।
ਜਿਉਂ ਊਠ ਦਾ ਖਾਵਣਾ, ਪਰ ਹਰ ਕਣਕ ਜਵਾਰਾਂ ਖਾਵੇ।
ਇਹ ਤਾਂ ਮੰਨਿਆ, ਸੁੰਦਰ ਕੰਮ ਦਿਲ ਲਾ ਕੇ ਨਹੀਂ ਕਰਦਾ, ਪਰ ਊਠ ਅੜਾਉਂਦੇ ਹੀ ਲਦੀਂਦੇ ਹਨ। ਤੁਸੀਂ ਉਸ ਦੀ ਬੇ-ਦਿਲੀ ਦੀ ਪ੍ਰਵਾਹ ਨਾ ਕਰਕੇ ਕੰਮ ਲਈ ਜਾਉ।
ਹਿਟਲਰ ਨੇ ਵੀ ਹੰਕਾਰ ਦੀ ਅੱਤ ਚੁਕੀ ਹੋਈ ਸੀ। ਅਖੇ ਸਾਰੇ ਯੂਰਪ ਨੂੰ ਨਿਵਾ ਕੇ ਛੱਡਣਾ ਹੈ ਪਰ “ਊਚਾ ਚੜੈ ਸੁ ਪਵੈ ਪਇਆਲਾ” ਅੰਤ ਉਸ ਨੂੰ ਮੂੰਹ ਦੀ ਖਾਣੀ ਪਈ।
ਕਰਮੋ ਨੇ ਸ਼ੀਲੋ ਨੂੰ ਮਿਹਣਾ ਮਾਰਿਆ, “ਭੈਣੇ ਤੂੰ ਆਹ ਕੀ ਕੀਤਾ ! ਦੇਣੀ ਸੀ ਤਾਂ ਨਵੀਂ ਛਤਰੀ ਦਿੰਦੀ, ਮੇਰੀ ਧੀ ਇਸ ਪੁਰਾਣੀ ਛਤਰੀ ਦੇ ਲਾਇਕ ਸੀ। ਉਹੋ ਬਾਹੀ ਜਿਹੜੀ ਪਹਿਨ ਕੇ ਲਾਹੀ।”
'ਐਵੇਂ ਊਈ ਦੀ ਤੂਈ ਨਹੀਂ ਬਨਾਉਣੀ ਚਾਹੀਦੀ', ਗੱਲ ਸਮੇਟਣੀ ਚਾਹੀਦੀ ਹੈ।
ਚਾਚੀ- ਰਹਿਮਤੋ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਅਖੇ 'ਉਲਰ ਬਾਂਹ ਸੁਲੱਖਣੀ, ਵਿੱਚੋਂ ਪੱਛੀ ਸਖਣੀ।" ਨਿਰਾ ਟਰਾਂ ਹੀ ਮਾਰਦੀ ਹੈ। ਪੱਲੇ ਤਾਂ ਸੁਣਿਆ ਹੈ, ਕੁਝ ਵੀ ਨਹੀਂ।