ਹਮ ਅਵਗੁਣਿ ਭਰੇ ਏਕ ਗੁਣ ਨਾਹੀ ॥ ਅੰਮ੍ਰਿਤ ਛਾਡਿ ਬਿਖੈ ਬਿਖੁ ਖਾਈ ॥
ਨਵੀਆਂ ਵਿਆਂਹਦੜਾਂ ਆ ਕੇ ਖ਼ਾਵੰਦਾਂ ਨੂੰ ਪਤਾ ਨਹੀਂ ਕੀ ਪੱਟੀਆਂ ਪੜ੍ਹਾ ਦਿੰਦੀਆਂ ਹਨ ਕਿ ਸਕੇ ਭਾਈਆਂ ਦਿਆਂ ਦਿਲਾਂ ਵਿੱਚ ਵੀ ਤਰੇੜਾਂ ਪੈ ਜਾਂਦੀਆਂ ਹਨ । 'ਆਉਣ ਪਰਾਈਆਂ ਜਾਈਆਂ ਵਿਛੋੜਨ ਸਕਿਆਂ ਭਾਈਆਂ ।'
ਜਿਸ ਤਰ੍ਹਾਂ ਤੈਨੂੰ ਮੇਰੀ ਸਿੱਖਿਆ ਐਸ ਵੇਲੇ ਬੁਰੀ ਲਗਦੀ ਹੈ । ਤਿਵੇਂ ਉਹਨਾਂ ਨੂੰ ਭਲੇ ਉਪਦੇਸ਼ ਕੌੜੇ ਲੱਗੇ ਹਨ। ਪਰ ਸਿਆਣੇ ਦੇ ਕਹੇ ਤੇ ਆਉਲੇ ਦੇ ਖਾਧੇ ਦਾ ਸੁਆਦ ਪਿਛੋਂ ਹੀ ਮਲੂਮ ਹੁੰਦਾ ਹੈ ।
ਸਾਨੂੰ ਤਾਂ ਜੀ ਬਹੁਤੇ ਧਨ ਦਾ ਲੋਭ ਨਹੀਂ। ਕਿਰਸ ਅਸੀਂ ਨਹੀਂ ਕਰਦੇ। ਪਿੱਛੇ ਲਈ ਜੋੜਦੇ ਨਹੀਂ । ‘ਆਇਆ ਕੰਮ ਥੁੜੇ ਨਾ, ਪਿੱਛੇ ਜੋਗਾ ਜੁੜੇ ਨਾ। ਬਸ ਏਨਾ ਹੀ ਰੱਬ ਤੋਂ ਮੰਗੀਦਾ ਹੈ, ਜੁ ਹਥਲੀ ਕਾਰ ਨਾ ਬੰਦ ਕਰੇ ।
ਬੁੱਧਾਂ- ਨੀ ਪਾਰੋ, ਤੈਨੂੰ ਕੀ ਹੋ ਗਿਆ ਹੈ ? ਇਤਨੀ ਘਬਰਾਹਟ ਕਾਹਦੀ ? ਅਜੇਹੀਆਂ ਗੱਲਾਂ ਤਾਂ ਪਿੰਡਾਂ ਵਿੱਚ ਨਿਤ ਵਾਪਰਦੀਆਂ ਹਨ। ਅਖੇ 'ਆਇਆ ਨਾ ਘਾਓ, ਤੇ ਵੈਦ ਬੁਲਾਓ। ਮਾਮੂਲੀ ਰੌਲਾ ਸੁਣ ਕੇ ਹੀ ਵਿਆਕੁਲ ਹੋ ਗਈ ਏਂ ।
ਬਈ ਰਣਜੀਤ ਸਿੰਘ ਦਾ ਰਾਜ ਕਾਹਦਾ ਸੀ- ਆਈ ਸ਼ਿਵਰਾਤ, ਜਿੱਡਾ ਦਿਨ ਓਡੀ ਰਾਤ । ਸਭ ਨਾਲ ਇੱਕੋ ਜਿਹਾ ਵਰਤਾਉ ਸੀ।
ਪੋਰਸ-ਰਾਣੀ ਜੀ ... ਆਪਣੀ 'ਆਈ ਤੇ ਆਏ ਨੂੰ ਸੌ ਰਾਹ ਸੁਝ ਪੈਂਦੇ ਹਨ ।" ਅੰਭੀ ਉਂਝ ਨਾ ਮੰਨੂੰ ਤਾਂ ਅਸੀਂ ਕੀ ਹੀਣੇ ਹੋ ਜਾਂਗੇ ? ਸਾਡਾ ਕੀ ਵਿਗੜ ਚਲਿਆ ਏ ?
ਬੇਬੇ, ਮੜਾਸੇ ਨਾ ਬੰਨ੍ਹੀਏ ਤਾਂ ਕੀ ਕਰੀਏ । 'ਆਈ ਪੋਹ ਮਾਘ ਦੀ ਸੰਨ, ਜੱਟੀਂ ਲਏ ਮੜ੍ਹਾਸੇ ਬੰਨ੍ਹ । ਏਨੀ ਠੰਡ ਵਿੱਚ ਖੇਤਾਂ ਵਿਚ ਕੰਮ ਹੋਰ ਕਿਵੇਂ ਹੋਵੇ ?
ਕਾਕਾ ਦਸ ਦਿਨ ਹੋਰ ਹਨ ਸਰਦੀ ਦੇ; 'ਆਈ ਬਸੰਤ ਤੇ ਪਾਲਾ ਉਡੰਤ । ਹੁਣ ਤਾਂ ਅਗਲੇ ਸਾਲ ਹੀ ਗਰਮ ਕੋਟ ਸੁਆਵਾਂਗੇ ।
ਕਰਨੈਲ ਸਿੰਘ, ਬੋਲਿਆ,"ਮਿੰਤੋ ! ਧੰਨਾ ਸਿੰਘ ਨੇ ਐਤਕੀ ਦੀ ਮੱਸਿਆ ਤੇ ਅਲਾਂਭਾ ਲਾਹ ਦਿੱਤਾ । ਅਸਾਂ ਸਾਰਿਆਂ ਨੂੰ ਅੱਜ ਪੱਲਿਓਂ ਰੋਟੀ ਖੁਆ ਦਿੱਤੀ, ਜਲੇਬੀਆਂ ਵੀ ਖੁਆਈਆਂ, ਕੜਾਹ ਵੀ ਖੁਆਇਆ" ਸਾਰੇ ਬੋਲੇ ‘ਸ਼ਾਵਾ ਆਈ ਮਾਈ ਮਸਿਆ, ਜਿਨ ਖਾਣਾ ਪੀਣਾ ਦਸਿਆ ।
ਜਿਉਂ ਜਿਉਂ ਝੁਗਾ ਲੁਟਿਓ ਤਿਉਂ ਤਿਉਂ ਕਹੀਏ ਧੰਨ। 'ਆਈ ਰੰਨ ਤੇ ਹੋਏ ਕੰਨ ।
ਕੀ ਕਰੇ ਗ਼ਰੀਬ ਵਿਚਾਰਾ ਸਹੁਰਿਆਂ ਦੇ ਜਾਕੇ ! 'ਆਏ ਦਾ ਨਾਂ ਸਹਿਜਾ, ਗਏ ਦਾ ਨਾਂ ਮੁਕਤਾ । ਆਏ ਤਾਂ ਆਦਰ ਨਹੀਂ, ਗਏ ਤਾਂ ਪੁੱਛ ਨਹੀਂ।