ਜਿਸ ਘਰ' ਨਿਹੰਗ ਵੜ ਜਾਣ ਉਹ ਆਪਣੇ ਧੰਨ ਭਾਗ ਸਮਝਦਾ ਸੀ, ਤਦੋਂ ਹੀ ਇਹ ਕਹਾਵਤ ਅਜੇ ਤਕ ਮੂੰਹ ਤੇ ਚੜ੍ਹੀ ਹੋਈ ਹੈ- 'ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸ਼ੰਗ ।
"ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥ ਚੰਗੈ ਚੰਗਾ ਕਰਿ ਮੰਨੈ ਮੰਦੈ ਮੰਦਾ ਹੋਇ ॥ ਆਸਕੁ ਏਹੁ ਨਾ ਆਖੀਐ ਜਿ ਲੇਖੈ ਵਰਤੇ ਸੋਇ।।"
ਕਰਤਾਰ ਸਿੰਘ-ਚਿੰਤਾ ਨਾ ਕਰੋ 'ਆਸਾ ਜੀਵੇ, ਨਿਰਾਸਾ ਮਰੇ। ਭਰੋਸਾ ਰੱਖੋ । ਸਭ ਔਕੜਾਂ ਹੌਲੀ ਹੌਲੀ ਮੁਕ ਜਾਣਗੀਆਂ ।
ਕਿਸੇ ਨੂੰ ਕੀ ਪਤਾ ਸੀ ਕੀ ਕੁਝ ਬਣਨਾ ਉਹ ਚਾਹੁੰਦਾ ਸੀ। ਪਰ ਮੌਤ ਨੇ ਇਕ ਨਾ ਚਲਣ ਦਿੱਤੀ । 'ਆਸਾਂ ਪਰਬਤ ਜੇਡੀਆਂ ਮੌਤ ਤਣਾਵਾਂ ਹੇਠ।'
ਭਾਈ ਜੀ, ਨਿੱਠ ਕੇ ਬਹੁ। 'ਆਹ ਮੂੰਹ ਤੇ ਮਸਰਾਂ ਦੀ ਦਾਲ’। ਆਪਣੀ ਹੈਸੀਅਤ ਤਾਂ ਵੇਖ।
ਸਰਦਾਰ ਜੀ--ਉਏ ਸੁੰਦਰਿਆ ! ਤੂੰ ਹਰ ਵੇਲੇ ਹੈਂਕੜ ਵਿਚ ਹੀ ਰਹਿੰਦਾ ਏਂ। ਅਖੇ 'ਆਕੜ ਚੂੜ੍ਹੇ ਦੀ ਤੇ ਲੇਸ ਲਸੂੜੇ ਦੀ । ਪਰ ਭਾਈ ਆਪਣੀ ਹੈਸੀਅਤ ਨੂੰ ਵੀ ਵੇਖ ਲਿਆ ਕਰ ।
ਪਰ 'ਆਗ ਲਗਾਏ ਮੰਦਰ ਮੈਂ ਸੋਵੈ', ਇਹ ਕਿੱਥੋਂ ਤਕ ਨਿਭਣੀ ਸੀ ? ਉਸ ਦਾ ਜੀਵਣ ਇਤਨਾ ਭਾਰਾ ਹੋ ਗਿਆ ਕਿ ਮੌਤ ਦੀ ਉਡੀਕ ਕਰਨ ਲਗ ਪਿਆ ।
ਜੇ ਘਰ ਭੰਨੈ ਪਾਹਰੂ ਕਉਣ ਰਖਣ ਹਾਰਾ । ਬੇੜੀ ਡੋਬੇ ਪਾਤਣੀ ਕੌਣ ਪਾਰ ਉਤਾਰਾ । ਆਗੂ ਲੈ ਉਝੜ ਪਵੈ, ਕਿਸ ਕਰੈ ਪੁਕਾਰਾ ।
ਮਾਸੀ- ਬੀਬੀ ! ਕਿਤੇ 'ਆਟਾ ਪੀਠਾ ਨਹੀਂ ਤੇ ਕਹਿੰਦੀ ਅਗੇ ਵਧੀ ਫਿਰਾਂ' ਵਾਲਾ ਲੇਖਾ ਨਾ ਬਣੇ । ਤੁਸੀਂ ਤਿਆਰੀ ਤਾਂ ਕੋਈ ਕੀਤੀ ਨਹੀਂ, ਪਰ ਨਿਉਂਦਾ ਸਭ ਨੂੰ ਘੱਲ ਦਿੱਤਾ ਹੈ ।
ਭਲਾ ਤੀਵੀਂ ਕੀ ਤੇ ਰਾਜ ਕੀ ? ਤੀਵੀਂ ਤਾਂ ਆਟੇ ਦੀ ਤੌਣ ਹੈ । ਘਰ ਬੈਠੀ ਨੂੰ ਚੂਹੇ ਤੇ ਬਾਹਰ ਨਿਕਲੀ ਨੂੰ ਕਾਂ ਖਾਂਦੇ ਹਨ।
ਕਸੂਰ ਪਿਉ ਦਾ ਤੇ ਕੈਦ ਬੱਚਿਆਂ ਨੂੰ ਵੀ ਕਰ ਲਿਆ ਗਿਆ । ਹੋਰ ਤਾਂ ਹੋਰ ਆਟੇ ਨਾਲ ਵਿਚਾਰੇ ਘੁਣ ਵੀ ਪੀਠੇ ਗਏ ।
ਤਾਰੋ-ਫਾਹੇ ਜਾਣਾ, ਮਸਾਂ ਮਸਾਂ ਕੈਦ ਹੋਣੋਂ ਬਚਿਆ, ਨਹੀਂ ਤਾਂ ਲੱਗ ਜਾਣਾ ਸੀ 'ਆਟੇ ਨਾਲ ਪਲੇਥਣ ਉਹਨੂੰ ਵੀ।