ਨੀ ਸ਼ੀਲੋ ! ਤੂੰ ਅੰਬ ਖਾਣੇ ਨੇ ਕਿ ਪੇੜ ਗਿਣਨੇ ਨੇ ? ਤੂੰ ਆਪਣੇ ਕੰਮ ਵੱਲ ਧਿਆਨ ਕਰ । ਹੁੱਜਤਾਂ ਕਰਨ ਵਿੱਚ ਤੈਨੂੰ ਕੀ ਲੱਭਣਾ ਏ ?
ਆਹ ! ਵਿਚਾਰੀ ਦੇ ਭਾਗ ! ਪਤੀ ਦੇ ਚਲਾਣਾ ਕਰ ਜਾਣ ਨਾਲ ਉਸ ਦਾ ਤਾਂ ਇਹ ਹਾਲ ਹੈ ਕਿ 'ਅੰਬਰੋਂ ਡਿੱਗੀ ਧਰਤ ਪੜੁੱਛੀ । ਕਿੱਥੇ ਨਗਰ ਵਾਲੇ ਉਸਦੀਆਂ ਵਾਰਾਂ ਗਾਉਂਦੇ ਰਜਦੇ ਨਹੀਂ ਸਨ ਤੇ ਕਿੱਥੇ ਹੁਣ ਕੋਈ ਵਾਤ ਵੀ ਨਹੀਂ ਪੁਛਦਾ ।
ਸੀਨ ਸਮਝ ਰਾਜਾ ਤੇਰੀ ਬੁਧ ਮਾਰੀ, ਕਹਿੰਦੀ ਇਛਰਾਂ ਵਾਸਤਾ ਪਾਇਕੇ ਜੀ । ਅੰਬ ਵੱਢ ਕੇ ਅੱਕਾਂ ਨੂੰ ਵਾੜ ਦੇਣੀ, ਪਛੋਤਾਇੰਗਾ ਵਖਤ ਵਿਹਾਇਕੇ ਜੀ ।
ਮਾਊ ਹੇਤੁ ਨਾ ਪੁਜਨੀ ਹੇਤ ਨਾ ਮਾਮੇ ਮਾਸੀ ਜਾਏ ॥ ਅੰਬਾਂ ਸਧਰ ਨਾ ਲਹੈ ਆਣ ਅੰਬਾਕੜੀਆਂ ਜੇ ਖਾਏ ॥
ਪੁੱਤ—(ਮਾਂ ਦੇ ਪੈਰ ਫੜਕੇ) ਪਿਆਰੀ ਮਾਂ ! ਮੇਰੇ ਪਿੱਛੇ ਆਪਣੀ ਪੱਤ ਨਾ ਗੁਆ ਮੈਨੂੰ ਸਮਝ ਕਿ ਮਰ ਗਿਆ। ਮਾਂ ! ਜਿਹਨਾਂ ਦੇ ਪੁੱਤਰ ਮਰ ਜਾਂਦੇ ਹਨ । ਉਹ ਕੀ ਕਰਦੀਆਂ ਹਨ ? ਧੀਰਜ ਕਰ । ਮਾਂ- ਬੱਚਾ ! ਅੰਬਾਂ ਨੂੰ ਵੱਢ ਕੇ ਅੱਕਾਂ ਨਾਲ ਜੀ ਪਰਚਾਵਾ ਮੇਰੇ ਵਸ ਨਹੀਂ ।
ਸਰਦਾਰ ਮਿਲਖਾ ਸਿੰਘ ਦਾ ਘਰਾਣਾ ਬੜਾ ਹੀ ਸਾਊ ਤੇ ਭਲਾਮਾਣਸ ਸੀ, ਪਰ ਰੱਬ ਦੀ ਨੇਤ ਉਹਦਾ ਮੁੰਡਾ ਨਿਹਾਲ ਸਿੰਘ "ਅੰਬਾਂ ਵਿਚੋਂ ਅੱਕ" ਨਿਕਲ ਆਇਆ ਹੈ । ਨਲੈਕ ਨੇ ਸਾਰੀ ਪਤ ਰੋਲ ਘਤੀ ਹੈ।
ਇਹ ਪੰਜ ਭਰਾ ਜੇ। ਇੱਕ ਕਰਨੈਲ ਜੇ, ਦੂਜਾ ਦਲ ਦਾ ਵੱਡਾ ਅਫਸਰ, ਤੀਜਾ ਸਕੂਲ ਮਾਸਟਰ, ਚੌਥਾ ਪਟਵਾਰੀ ਤੇ ਪੰਜਵਾਂ ਕਰਮਾਂ ਦਾ ਮਾਰਿਆ ਪਕੌੜੇ ਤਲਦਾ ਹੈ। ਅੰਮਾਂ ਜਾਏ ਪੰਜ ਪੁਤ, ਕਰਮ ਨਾ ਦੇਂਦੀ ਵੰਡ।
ਕੁਲਦੀਪ ਨੂੰ ਹੋਰ ਖੁੱਲਣ ਦਾ ਮੌਕਾ ਮਿਲਿਆ ਮੇਰੇ ਘਰੋਗੀ ਕੰਮਾਂ ਵਿੱਚ ਕਿਸੇ ਨੂੰ ਦਲਾਲ ਪੈਣ ਦੀ ਲੋੜ ਨਹੀਂ । 'ਅੰਮਾਂ ਨਾਲੋਂ ਹੇਜਲੀ, ਸੋ ਫੱਫੇ ਫੁੱਟਣ ।"
ਕਿਹਰ ਸਿੰਘ ਆਪਣੇ ਆਪ ਨੂੰ ਸਰਦਾਰ ਜੀ ਦਾ ਬੜਾ ਚਾਤਰ ਨੌਕਰ ਦੱਸਦਾ ਹੈ, ਪਰ ਉਸ ਪਾਸੋਂ ਹੁਣ ਤਾਈਂ ਕੋਈ ਕੰਮ ਤਾਂ ਰਾਸ ਨਹੀਂ ਹੋਇਆ। ਉਸਦਾ ਤਾਂ ‘ਅੰਮਾਂ ਨਾਲੋਂ ਧੀ ਸਿਆਣੀ, ਰਿੱਧੇ ਪੱਕੇ ਵਿੱਚ ਪਾਵੇ ਪਾਣੀ ਵਾਲਾ ਹਾਲ ਹੈ ।
ਵਰਿਆਮ- ਅਖੇ 'ਅੰਮਾਂ ਨੀ ਅੰਮਾਂ ਮੈਂ ਕਿਹੜੇ ਵੇਲੇ ਨਿਕੰਮਾ' । ਭਾਬੀ ! ਸੋ ਸਾਡਾ ਹਾਲ ਏ । ਜੇ ਵਿਹਲ ਹੋਈ ਤਾਂ ਸਗੋਂ ਬਹੁਤਾ ਕੰਮ ਹੁੰਦਾ ਏ ।
ਲਛਮੀ ਭਜਦੀ ਭਜਦੀ ਆਈ ਤੇ ਆਪਣੀ ਭੈਣ ਪਾਸੋਂ ਥੋੜੀ ਜਿਹੀ ਬਰਾਂਡੀ ਮੰਗੀ । ਬਰਾਂਡੀ ਘਰ ਖਤਮ ਸੀ ਤੇ ਪਿੰਡ ਵਿਚੋਂ ਕਿਸੇ ਹੋਰ ਪਾਸੋਂ ਵੀ ਨਾ ਮਿਲੀ । ਮੇਰੇ ਨਾਲ ਵੀ ਅੱਜ 'ਅੰਮੂ ਭਾਲੇ ਮੇਘਲਾ, ਭੂਲੀ ਫਿਰੇ ਗਵਾਰ' ਵਾਲੀ ਗੱਲ ਹੋਈ। ਰਾਤੀਂ ਬਰਾਂਡੀ ਦੀ ਲੋੜ ਪੈ ਗਈ, ਜਿਸਦੇ ਘਰ ਜਾਵਾਂ, ਸਾਰੇ ਆਖਣ ਮੁੱਕੀ ਹੋਈ ਏ ।
ਜਿਸ ਨੇ ਸਾਚਾ ਸਿਫਤੀ ਲਾਏ ॥ ਗੁਰਮੁਖਿ ਵਿਰਲੇ ਕਿਸੇ ਬੁਝਾਏ॥ ਅੰਮ੍ਰਿਤ ਕੀ ਸਾਰ ਸੋਈ ਜਾਣੈ ॥ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥