ਨਾਇਣ- ‘ਅੰਨ੍ਹੇ ਕੁੱਤੇ ਹਿਰਨਾਂ ਮਗਰ ।' ਕਿਤੇ ਸੈਰ ਸ਼ਿਕਾਰ ਚੜ੍ਹੇ ਹੋਏ ਹੋਣਗੇ । ਹੋਰ ਕਿੱਥੇ ਜਾਣੇ ਨੇ ?
ਮਾਂ- ਪੁੱਤ ਨੂੰ! ਹਰ ਗੱਲ ਪੂਰੀ ਵਿਚਾਰ ਨਾਲ ਹੀ ਕਰਨੀ ਚਾਹੀਦੀ ਹੈ । ਅੰਨ੍ਹੇ ਖੂਹ ਵਿੱਚ ਇੱਟਾਂ ਨਹੀਂ ਮਾਰੀਦੀਆਂ, ਇਉਂ ਕੰਮ ਵਿਗੜ ਜਾਂਦਾ ਹੈ ।
ਅੰਨ੍ਹੇ ਚੰਦ ਨਾ ਦਿਸਈ, ਜਗ ਜੋਤ ਸਬਾਈ । ਬੋਲਾ ਰਾਗ ਨਾ ਸਮਝਈ ਕਿਹੁ ਘਟ ਘਟ ਨਾ ਜਾਈ ॥ ਵਾਸ ਨਾ ਆਵੇ ਗੁਣਗੁਣੈ ਪਰਮਲ ਮਹਕਾਈ ॥
ਹਰਨਾਮ ਸਿੰਘ ਹੁਣ ਤਾਂ ਖਹਿੜਾ ਛੱਡਣੋ ਹੀ ਰਿਹਾ। ਹੁਣ ਤਾਂ 'ਅੰਨ੍ਹੇ ਦਾ ਜੱਫਾ, ਰੋਹੀ ਦਾ ਖੜੱਪਾ' ਵਾਲਾ ਲੇਖਾ ਬਣਿਆ ਪਿਆ ਹੈ।
ਨਵਾਬ ਸਿੰਘ- ਮਸਤਾਨ ਸਿੰਘ ਦੀ ਖੇਤੀ ਕੇਹੀ ਚੰਗੀ ਉੱਗੀ ਸੀ, ਪਰ ਉਸ ਦੀ ਬੇਪਰਵਾਹੀ ਕਰਕੇ 'ਅੰਨ੍ਹੇ ਦੀ ਜੋਰੂ, ਸਾਰਿਆਂ ਦੀ ਭਾਬੀ' ਵਾਲੀ ਗੱਲ ਬਣ ਗਈ ਜਾਪਦੀ ਹੈ। ਲੋਕਾਂ ਦੇ ਡੰਗਰਾਂ ਨੇ ਸਾਰੀ ਫਸਲ ਉਜਾੜ ਦਿੱਤੀ ਹੈ।
'ਅੰਨ੍ਹੇ ਦੀ ਜੋਰੂ, ਰੱਬ ਰਖਵਾਲਾ' ਵਾਲੀ ਗੱਲ ਹੈ। ਇੱਥੋਂ ਤਾਂ ਮਨ-ਪਸੰਦ ਦੀਆਂ ਵਸਤਾਂ ਤਾਂ ਮਿਲ ਗਈਆਂ ਉਸ ਨੂੰ, ਪਰ ਹੁਣ ਸਾਂਭੇ ਕਿਸ ਦੀ ਸਮਝ ਨਾਲ ।
ਸ਼ਾਹ- ਓਏ ਕਿਰਪਿਆ! 'ਅੰਨ੍ਹੇ ਦੀ ਰੀਝ ਗੁਲੇਲ ਉੱਤੇ' ਵਾਲੀ ਗੱਲ ਨਾ ਕਰ । ਆਪਣੀ ਮੱਤ ਅਨੁਸਾਰ ਹੀ ਕੰਮਾਂ ਨੂੰ ਹੱਥ ਪਾ, ਨਹੀਂ ਤਾਂ ਦੁਖੀ ਹੋਵੇਂਗਾ।
ਸਾਡਾ ਜੀ ਇਸ ਵੇਲੇ ਰਹਿ ਨਹੀਂ ਸਕਦਾ ਕਿ ਅੰਨ੍ਹੇ ਨੂੰ ਅੰਨ੍ਹੇ ਖੂਹ ਤੋਂ ਦੇਖਕੇ ਨਾ ਹੋੜੀਏ, ਭਾਵੇਂ ਅੰਨ੍ਹਾ ਜਾਣ ਬੁੱਝਕੇ ਹੀ ਡਿਗਦਾ ਹੋਵੇ, ਪਰ ਦੇਖ ਕੇ ਨਾ ਰੋਕਣ ਵਾਲੇ ਨੂੰ ਪਾਪ ਹੈ।
ਸਰਦਾਰ ਜੀ ! ਕਰਮ ਸਿੰਘ ਦੀ ਕੀ ਗੱਲ ਕਰਨੀ ਹੋਈ, ਉਸ ਅੰਨ੍ਹੇ ਲਈ ਤਾਂ ਹੀਰਾ ਕੰਕਰ ਇੱਕੋ ਜੇਹੇ ਹਨ।
ਚਾਚੇ ਦੀ ਨੀਤ ਖੋਟੀ ਸੀ ਉਸਨੂੰ ਭਿਆਲ ਆਕੇ ਮਿਲਿਆ ਤਾਂ ਉਸ ਤੋਂ ਵੀ ਚਾਰ ਚੁੱਕੇ ਵਧੀਕ। ਅੰਨ੍ਹੇ ਨੂੰ ਕਾਣਾ ਸੌ ਵਲ ਪਾ ਕੇ ਮਿਲਦਾ ਹੈ।
ਹਵਾ ਤਾਂ ਤੰਬਾਕੂ ਦੇ ਧੂੰਏਂ ਨਾਲ ਅੱਗੇ ਹੀ ਗੰਦੀ ਹੋਈ ਹੁੰਦੀ ਏ, ਦਿਮਾਗ ਹੁੱਕੇ ਅਤੇ ਨਸਵਾਰ ਦੇ ਚੁਟਕਿਆਂ ਨੇ ਗੰਦਾ ਕਰ ਛੱਡਿਆ ਹੁੰਦਾ ਹੈ । ਬਸ ਫੇਰ ਕੀ 'ਅੰਨ੍ਹੇ ਨੂੰ ਬੋਲਾ ਧੁੱਸੇ, ਨਾ ਉਸਨੂੰ ਸੁਣੇ ਤੇ ਨਾ ਉਸਨੂੰ ਦਿਸੇ' ਦੀ ਕਹਾਵਤ ਅਨੁਸਾਰ ਚੰਗੀ ਡਾਂਗ ਚਲਦੀ ਹੈ ।
ਕਰਤਾਰ ਸਿੰਘ- ਮੈਨੂੰ ਰਾਮ ਚੰਦ ਵੱਲੋਂ ਮੱਦਦ ਪੁੱਜਣ ਦਾ ਭਰੋਸਾ ਸੀ, ਪਰ ਉਸ ਨੇ ਤਾਂ ਮੈਨੂੰ ਅੰਨ੍ਹੇ ਦੀ ਮਾਂ ਵਾਂਗ ਮਸੀਤੀ ਸੁੱਟਣ ਵਾਲੀ ਗੱਲ ਕੀਤੀ ਹੈ । ਮੁੜ ਕੇ ਵਾਤ ਹੀ ਨਹੀਂ ਪੁੱਛੀ ।