ਜੇ ਖੁੱਥੀ ਬਿੰਡਾ ਬਹੈ ਕਿਉਂ ਹੋਇ ਥਜਾਜ । ਕੁੱਤੇ ਦੇ ਗਲ ਵਾਸਣੀ ਨਾ ਸਰਾਫੀ ਸਾਜ।
ਠੀਕ ਹੈ ਭਾਈ, ਜਦ ਕੁੱਤੇ ਦੀ ਮੌਤ ਆਵੇ, ਤਦ ਉਹ ਮਸੀਤੇ ਚੜ੍ਹ ਕੇ ਮੂਤਦਾ ਹੈ। ਇਸਨੂੰ ਵੀ ਮਰਨ ਮਿੱਟੀ ਚੜ੍ਹੀ ਹੋਈ ਏ। ਤਦੇ ਸਰਦਾਰਾਂ ਨਾਲ ਮੱਥਾ ਲਾ ਬੈਠਾ ਹੈ।
ਨੱਥੂ ਰਾਮ ਨੇ ਕੀ ਔਰਨਾ ਹੈ ? ਕੁੱਤੇ ਦੀ ਪੂਛ ਬਾਰਾਂ ਵਰ੍ਹੇ ਨਲਕੀ ਵਿੱਚ ਪਾ ਛੱਡੋ ਸਿੱਧੀ ਨਹੀਂ ਹੁੰਦੀ। ਛੱਡੋ ਇਸ ਦੇ ਸੁਧਾਰ ਦਾ ਖਹਿੜਾ।
ਜਦ ਉਸ ਨੇ ਇਹ ਜਾਤਾ ਜੁ ਪ੍ਰਿਤਮਾਂ ਪਾਸੋਂ ਇਹ ਆਸ ਰੱਖਣੀ ਲੋਹੇ ਦੇ ਦਾਣੇ ਚਬਾਨ ਵਾਲੀ ਗੱਲ ਹੈ ਤਾਂ ਉਸ ਦੀ ਨਿਰਾਸਤਾ ਦੀ ਹੱਦ ਨਾ ਰਹੀ। ਫਿਰ ਵੀ ਕੁੱਤੇ ਨੇ ਹੱਡੀ ਦਾ ਖਹਿੜਾ ਨਹੀਂ ਛੱਡਿਆ।
ਜੀ ‘ਕੁੱਤੇ ਦਾ ਕੁੱਤਾ ਵੈਰੀ' । ਮੈਂ ਉਸਦਾ ਕੋਈ ਨੁਕਸਾਨ ਨਹੀਂ ਸੀ ਕੀਤਾ, ਪਰ ਉਹ ਇਸੇ ਗੱਲ ਤੋਂ ਸੜੇ, ਪਈ ਮੇਰੀ ਨੌਕਰੀ ਉਹਦੇ ਦਫ਼ਤਰ ਵਿੱਚ ਕਿਉਂ ਲੱਗੀ ?
ਚੌਧਰੀ ਜੀ, ਇਹ ਕਿਹੜੇ ਪਾਸੇ ਦਾ ਨਿਆਂ ਹੈ ਕਿ 'ਕੁੱਤੇ ਖਾਣ ਜਲੇਬੀਆਂ, ਪਰੋਹਤ ਭੁੱਖੇ। ਗੁਣਵਾਨਾਂ ਦੀ ਤਾਂ ਇੱਥੇ ਪੁਛ ਪ੍ਰਤੀਤ ਹੀ ਨਹੀਂ।
ਇਸ ਚੰਦਰੀ ਦੀ ਗੱਲ ਹੀ ਕੀ ਕਹਿਣੀ ਏ ? 'ਕੁੱਤੇ ਸੰਦੀ ਪੂਛਲੀ, ਕਦੇ ਨਾ ਸਿਧੀ ਹੋਏ'। ਉਹ ਆਪਣੇ ਸੁਭਾ ਤੋਂ ਕਦਾਚਿਤ ਨਹੀਂ ਟਲੇਗੀ।
ਤੁਸਾਂ ਵੀ 'ਕੁੱਤੀ ਨੈਣ ਮੰਡਿਆਂ ਦੀ ਰਾਖੀ ਬਿਠਾ ਛੱਡੀ, ਉਜਾੜਾ ਤਾਂ ਪੈਣਾ ਹੀ ਸੀ।
ਮਿੱਤਰੋ ! ਤੁਸੀਂ ਗੁੱਸਾ ਨਾ ਕਰੋ, 'ਕੁੱਤਿਆਂ ਦੇ ਲੱਕਿਆਂ ਦਰਿਆ ਪਲੀਤ ਨਹੀਂ ਹੁੰਦਾ । ਸ੍ਰੇਸ਼ਟ ਪੁਰਸ਼ ਦੀ ਨਿੰਦਿਆ ਕੁਝ ਨਹੀਂ ਵਿਗਾੜ ਸਕਦੀ।
ਇਸ ਦੀ ਗੱਲ ਹੁੰਦੀ ਤਾਂ ਮੈਂ ਦੋ ਟਕੇ ਵੀ ਇਸ ਦੇ ਮੂੰਹ ਤੇ ਨਾ ਮਾਰਦਾ । ਪਰ ਇਸ ਦੇ ਪਿਉ ਦਾ ਲਿਹਾਜ਼ ਮਾਰਦਾ ਹੈ ਅਖੇ 'ਕੁੱਤਿਆ ਤੇਰੇ ਮੂੰਹ ਨੂੰ ਨਹੀਂ, ਤੇਰੇ ਮਾਲਕ ਦੇ ਮੂੰਹ ਨੂੰ ਹੈ।
ਅਖੇ 'ਕੁੱਤਾ ਵੀ ਖਾਧਾ ਤੇ ਢਿੱਡ ਵੀ ਨਾ ਭਰਿਆ'। ਇਹੋ ਹਾਲ ਜੋਗਿੰਦਰ ਸਿੰਘ ਦਾ ਹੋਇਆ। ਉਸ ਨੇ ਕਿਸਮਤ ਲਭ ਲਈ ਸੀ। ਉਸ ਦਾ ਉਹ ਮਤਲਬ ਫੇਰ ਵੀ ਪੂਰਾ ਨਾ ਹੋਇਆ ।
ਅਪਣੇ ਹੱਥੀਂ ਤੇ ਤੁਸਾਂ ਕਦੀ ਇੱਕ ਧੇਲਾ ਕਿਸੇ ਗ਼ਰੀਬ ਨੂੰ ਨਹੀਂ ਦਿੱਤਾ, ਹੁਣ ਇਹ ਨੁਕਸਾਨ ਹੋ ਗਿਆ ਹੈ ਤੇ ਤੁਸੀਂ ਕਹਿੰਦੇ ਹੋ ਕਿਸੇ ਗ਼ਰੀਬ ਨੂੰ ਰੁਪਏ ਲੱਭੇ ਹੀ ਹੋਣਗੇ, ਵਿਚਾਰੇ ਦੇ ਕੰਮ ਆਣਗੇ। ਇਹ ਤੇ ਉਹ ਗੱਲ ਹੋਈ 'ਕੁੱਤਾ ਰੋਟੀ ਲੈ ਗਿਆ, ਗੰਗਾ ਮਾਈ ਤੇਰੇ ਨਾਂ।'