ਰੂਪ ਲਾਲ- ਪਰ ਫੇਰ ਬਰੀ ਹੋਇਆ ਤੇ ਕੀ ਹੋਇਆ, ਹੁਣ ਤਾਂ ‘ਅੱਗ ਦੇਣ ਨੂੰ ਵੀ ਕੋਈ ਨਹੀਂ"।
ਸਾਡੇ ਘਰ ਲੱਗੇ ਤਾਂ ਬਸੰਤਰ, ਤੁਹਾਡੇ ਘਰ ਲੱਗੇ ਤਾਂ ਅੱਗ। 'ਅੱਗ ਨੂੰ ਤਾਂ ਬੁਝਾਉ ਤੇ ਬਸੰਤਰ ਦੇਵਤੇ ਦੀ ਪੂਜਾ ਕਰੋ। ਵਾਹ ਬਈ ਵਾਹ ਹਮਦਰਦੀ ਏ ਸਾਡੇ ਨਾਲ ।
ਸੁਰਸਤੀ - ਬੇਬੇ ਜੀ ! ਇਹ ਗੱਲ ਸੱਚੀ ਹੈ ਕਿ ਰੁਕਮਣੀ ਨੇ ਆਖਿਆ ਹੈ ਜਿਸ ਕਰ ਕੇ ਜੀਜਾ ਜੀ ਗੁੱਸੇ ਹੋ ਗਏ ਨੇ, ਵੇਖੋ ਨਾ ‘ਅੱਗ ਬਿਨਾ ਧੂੰਆਂ ਨਹੀਂ ਹੁੰਦਾ।
ਮਾਂ ਜੀ ! 'ਅੱਗ ਲੱਗਿਆਂ ਵੀ ਕਦੀਂ ਖੂਹ ਪੁੱਟੇ ਕੰਮ ਦੇਂਦੇ ਹਨ ? ਪਹਿਲਾਂ ਸੁੱਤੇ ਰਹੇ ਸੀ ? ਹੁਣ ਆ ਬਣੀ ਤੇ ਚੀਕਦੇ ਹੋ ?
ਮਾਸੀ- ਚਾਚੀ ਜੀ ! ਮੈਂ ਅੱਗੇ ਹੀ ਦੁਖੀ ਹਾਂ, ਉਤੋਂ ਉਨ੍ਹਾਂ ਦੇ ਬੀਮਾਰ ਹੋ ਜਾਣ ਦੀ ਚਿੱਠੀ ਆ ਗਈ, ਮੇਰੇ ਨਾਲ ਤਾਂ 'ਅੱਗ ਲੱਗੀ, ਕੁੱਤੇ ਨਿਆਈਂ' ਵਾਲੀ ਗੱਲ ਬਣ ਰਹੀ ਹੈ, ਦੱਸੋ ਮੈਂ ਕੀ ਕਰਾਂ ?
ਜਸ- ਮਹਾਰਾਜ, ਪੁੱਛਣਾ ਸੁਖ ਵੇਲੇ, ਦੁਖ ਸਮੇਂ ਤਾਂ ਹਫੜਾ ਦਫੜੀ ਹੁੰਦੀ ਏ। ‘ਅੱਗ ਲੱਗੇ ਤਾਂ ਮਸ਼ਕਾਂ ਦਾ ਭਾ ਕੌਣ ਪੁਛਦਾ ਏ ?’
ਤੁਹਾਡਾ ਮਤਲਬ ਸਿਵਾਏ ਇਸ ਤੋਂ ਹੋਰ ਕੁਝ ਨਹੀਂ ਸੀ, ਕਿ ਇਸ ਘਰ ਨੂੰ ਅੱਗ ਲਾ ਤਮਾਸ਼ਾ ਵੇਖ।
ਵਜ਼ੀਰ ਸਿੰਘ-ਤਾਰਾ ਸਿੰਘ, ਤੂੰ ਅਨੋਖਾ ਜਿਹਾ ਪੁਰਸ਼ ਏਂ, ਤੂੰ ਹੱਥ ਆਏ ਕੰਮ ਨੂੰ ਸਿਰੇ ਚੜ੍ਹਨ ਨਹੀਂ ਦੇਂਦਾ ਤੇ ਹੋਰ ਦੇ ਮਗਰ ਪੈ ਜਾਂਦਾ ਏਂ। ਵੇਖੀਂ ! ਕਿਤੇ ਉਹੋ ਹਾਲ ਨਾ ਕਰਾ ਬੈਠੀ ਅਖੇ 'ਅਗਲੀ ਲੈਣ ਗਿਆ, ਪਿਛਲੀ ਕੁੱਤਾ ਲੈ ਗਿਆ ।
ਕੀ ਕਰਾਂ ਪਰਸੋਂ ਦੇ ਚਾਰ ਪ੍ਰਾਹੁਣੇ ਆਏ ਬੈਠੇ ਹਨ, ਨੱਕ ਜਿੰਦ ਕਰ ਛੱਡੀ ਨੇ, ਅੱਜ ਤਿੰਨ ਹੋਰ ਆ ਰਹੇ ਹਨ। 'ਅਗਲੇ ਨਹੀਂ ਸਨ ਭਾਂਵਦੇ, ਹੋਰ ਢਿੱਡ ਕਢੀ ਆਉਂਦੇ' ਵਾਲੀ ਗੱਲ ਹੈ ਸਾਡੇ ਨਾਲ ਤੇ।
ਅੱਗ ਲੈਣ ਆਈ ਘਰ ਸਾਂਭਿਓ ਈ, ਏਹ ਤੇਰਾ ਸੀ, ਵੀਰ ਨਾ ਭਾਈਆਂ ਦਾ। ਵਾਰਸਸ਼ਾਹ ਦੀ ਮਾਰ ਹੀ ਵਗੇ ਹੀਰੇ, ਜਿਹਾ ਖੋਹਿਆ ਈ ਦੇਵਰ ਭਰਜਾਈਆਂ ਦਾ।
ਉਸ ਨੇ ਰਾਮ ਰਤਨ ਨੂੰ ਜੱਫੀ ਵਿਚ ਘੁੱਟ ਲਿਆ ਤੇ ਪੂਰੇ ਪਿਆਰ ਵਿੱਚ ਰੰਗੀਜ ਕੇ ਕਿਹਾ 'ਜਿਵੇਂ ਤੈਨੂੰ ਚੰਗਾ ਲਗੇ ਉਵੇਂ ਕਰ ‘ਅੱਗਾ ਤੇਰਾ ਤੇ ਪਿੱਛਾ ਮੇਰਾ ।"
ਧਰਮ ਕੌਰ- ਮੁੰਡਾ ਤਾਂ ਹੈ ਲਾਇਕ ਪਰ ਉਹ ਪਿਛਲੇ ਕੀਤੇ ਕੰਮ ਤੇ ਪੂਰਾ ਧਿਆਨ ਨਹੀਂ ਦਿੰਦਾ, 'ਅੱਗਾ ਦੌੜ, ਪਿੱਛਾ ਚੌੜ' ਇਹੋ ਕਾਰਨ ਹੈ ਕਿ ਉਸ ਦੇ ਨੰਬਰ ਘੱਟ ਆਏ ਹਨ।