Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੨ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਅੱਗੋਂ ਸਿੰਗ ਤੇ ਪਿਛੋਂ ਦੁਲੱਤੇ-ਜਦੋਂ ਕਿਸੇ ਨੂੰ ਦੁਪਾਸੀਂ ਦੁੱਖ ਪੇਸ਼ ਆਵੇ

ਰਤਨ ਕੌਰ ਨੂੰ ਦਲੀਪ ਸਿੰਘ ਨੇ ਤਾਂ ਘਰੋਂ ਕੱਢ ਦਿਤਾ ਪਰ ਵਿਚਾਰੀ ਨੂੰ ਮਾਪੇ ਵੀ ਵੱਢ ਵੱਢ ਖਾਣ। 'ਅੱਗੋਂ ਸਿੰਗ ਤੇ ਪਿਛੋਂ ਦੁਲੱਤੇ।

ਅੱਛਾ ਨਾਮ ਖੁਦਾ ਦਾ-ਜਦ ਕਿਸੇ ਗੁਣਵਾਨ ਨੂੰ ਵੀ ਔਗਣਹਾਰਾ ਦੱਸਣਾ ਹੋਵੇ

ਭੈਣ ! ਤੂੰ ਤਾਂ ਪਰਕਾਸ਼ ਕੌਰ ਦੇ ਗੁਣ ਗਾਉਂ ਦੀ ਨਹੀਂ ਰੱਜਦੀ, ਪਰ ਵੇਖੀਂ ਖਾਂ ਕੱਲ੍ਹ ਉਸ ਨੇ ਕਿਤਨਾ ਕੁਫ਼ਰ ਤੋਲਿਆ । ਅਗੋਂ ਜੋਗਿੰਦਰ ਬੋਲੀ, ਭੈਣ ! 'ਅੱਛਾ ਨਾਮ ਇਕ ਪਰਮੇਸ਼ਰ ਦਾ ਹੀ ਹੈ " ਬੰਦਾ ਭਾਵੇਂ ਕਿੰਨਾ ਚੰਗਾ ਹੋਵੇ, ਉਸ ਪਾਸੋਂ ਭੁੱਲ ਹੋਣੀ ਸੰਭਵ ਹੈ ।

ਅੱਜ ਏਥੇ ਕੱਲ੍ਹ ਉਥੇ, ਹੇਰਾ ਫੇਰੀ ਕਿਸੇ ਨਾ ਲੇਖੇ-ਜਦ ਕੋਈ ਛੇਤੀ ਹੀ ਆਪਣਾ ਸੁਭਾ ਬਦਲਦਾ ਰਹੇ ਤੇ ਲਾਭ ਨਾ ਉਠਾਵੇ

ਰਜਿੰਦਰ—ਮੀਆਂ ! ਦੁਨੀਆਂ ਵਿਚ ਇਸੇ ਤਰ੍ਹਾਂ ਹੁੰਦਾ ਏ। ‘ਅੱਜ ਹੋਰ ਤੇ ਕੱਲ੍ਹ ਹੋਰ । ਕੌਣ ਕਿਸੇ ਨਾਲ ਜੁੜ ਕੇ ਬੈਠਾ ਰਵੇ ?

ਅਜਹੁ ਸੁ ਨਾਉ ਸਮੁਦ੍ਰ ਮਹਿ ਕਿਆ ਜਾਨਉ ਕਿਆ ਹੋਇ-ਜਦ ਤੱਕ ਕੋਈ ਕੰਮ ਸਿਰੇ ਨਾ ਚੜ੍ਹ ਜਾਵੇ, ਜਤਨ ਢਿੱਲਾ ਨਹੀਂ ਕਰਨਾ ਚਾਹੀਦਾ

ਕਬੀਰ ਗਰਬੁ ਨਾ ਕੀਜੀਐ ਰੰਕ ਨਾ ਹਸੀਐ ਕੋਇ ॥ ਅਜਹੁ ਸੁ ਨਾਉ ਸਮੁਦ੍ਰ ਮਹਿ ਕਿਆ ਜਾਨਉ ਕਿਆ ਹੋਇ॥

ਅੱਜ ਕਿਧਰੇ ਰੱਬ ਤੁੱਠਾ-ਜਦ ਕੋਈ ਮਿੱਤਰ ਚਿਰਾਂ ਪਿਛੋਂ ਮਿਲੇ ਜਾਂ ਕੋਈ ਅਣਹੋਣੀ ਗੱਲ ਹੋਈ ਦਿਸੇ

ਆਓ, ਵੀਰ ਜੀ, ਜੀ ਆਇਆਂ ਨੂੰ ! ਇੰਨੇ ਖਤ ਪਾਏ ਤਾਂ ਤੁਸੀਂ ਆਏ ਨਹੀਂ ! ਇਉਂ ਜਾਪਦਾ ਹੈ ਕਿ ਅੱਜ ਕਿਧਰੇ ਰੱਬ ਤੁੱਠਾ ਹੈ ।

ਅੱਜ ਦਾ ਕੰਮ ਕੱਲ੍ਹ ਉਤੇ ਨਾ ਛਡੋ-ਜਿਹੜਾ ਕੰਮ ਕਰਨਾ ਹੈ, ਝਟਾ ਪਟ ਕਰੋ

ਮਾਸਟਰ-- ਬੱਚਿਉ ! ਇਹ ਗੱਲ ਪੱਲੇ ਬੰਨ੍ਹ ਲਵੋ ਕਿ 'ਅੱਜ ਦਾ ਕੰਮ ਕੱਲ੍ਹ ਉਤੇ ਨਹੀਂ ਛੱਡਣਾ ।'

ਅੱਜ ਦਾ ਦਿਨ ਮਿੱਠਾ ਤੇ ਕੱਲ੍ਹ ਕਿਨੇ ਡਿੱਠਾ-ਜੋ ਕੁਝ ਕਰਨਾ ਹੈ ਹੁਣੇ ਹੀ ਕਰੋ ਤੇ ਕੱਲ੍ਹ ਤੇ ਨਾ ਸੁੱਟੋ

ਰੱਬ ਜਾਣੇ ਫੇਰ ਇਹ ਦਿਨ ਦੇਖਣਾ ਏ ਕਿ ਨਹੀਂ । 'ਅੱਜ ਦਾ ਦਿਨ ਮਿੱਠਾ ਤੇ ਕੱਲ੍ਹ ਕਿਨੇ ਡਿੱਠਾ ।" ਇੱਕ ਵਾਰੀ ਤਾਂ ਤੇਰੀ ਖੁਸ਼ੀ ਰੱਜ ਕੇ ਵੇਖ ਲਈਏ ।

ਅਜ਼ਮਾਏ ਦਾ ਕੀ ਅਜ਼ਮਾਣਾ-ਜਦ ਕਿਸੇ ਨੂੰ ਕਿਸੇ ਕੰਮ ਵਿੱਚ ਕਈ ਵੇਰ ਪਰਤਾ ਕੇ ਵੇਖਿਆ ਹੋਵੇ ਤੇ ਉਹ ਖਰਾ ਨਾ ਉੱਤਰੇ

ਬਾਈ ਅਜ਼ਮਾਏ ਦਾ ਕੀ ਅਜ਼ਮਾਣਾ ?' ਅੱਗੇ ਥੋੜੀ ਵੇਰ ਓਹਨੇ ਸਾਨੂੰ ਵੇਲੇ ਸਿਰ ਹਾਰ ਦਿੱਤੀ ਏ ?

ਅੱਜ ਮੇਰੀ, ਕੱਲ੍ਹ ਤੇਰੀ, ਵੇਖੋ ਲੋਕੋ ਹੇਰਾ ਫੇਰੀ-ਕਿਸੇ ਨਾਲ ਧੋਖਾ ਹੋਣ ਤੇ ਵਰਤਦੇ ਹਨ

ਪੰਚ - ਸ਼ਾਹ ਜੀ, ਸਾਫ ਸਾਫ ਉੱਤਰ ਦਿਉ। 'ਅੱਜ ਮੇਰੀ, ਕੱਲ੍ਹ ਤੇਰੀ, ਵੇਖੋ ਲੋਕੋ ਹੇਰਾ ਫੇਰੀ ।" ਮੈਂ ਤਾਂ ਸਿੱਧੀ ਗੱਲ ਦਾ ਗਾਹਕ ਹਾਂ, ਵਿੰਗ ਵਲੇਵੇਂ ਦਾ ਨਹੀਂ ।

ਅੱਜ ਮੇਰੀ ਮੰਗਣੀ ਤੇ ਕੱਲ੍ਹ ਮੇਰਾ ਵਿਆਹ-ਜਦ ਕਿਸੇ ਦਾ ਕੋਈ ਕੰਮ ਝਟਪਟ ਹੋ ਜਾਵੇ

ਸਾਡੇ ਨਾਲ ਤਾਂ 'ਅੱਜ ਮੇਰੀ ਮੰਗਣੀ ਤੇ ਕੱਲ੍ਹ ਮੇਰਾ ਵਿਆਹ' ਵਾਲਾ ਹਾਲ ਹੋਇਆ। ਜਾਂਦਿਆਂ ਹੀ ਕੰਮ ਹੋ ਗਿਆ ਤੇ ਝਟਪਟ ਪਰਤ ਆਏ ।

ਅੱਜ ਮੋਏ, ਕੱਲ੍ਹ ਚੌਥਾ-ਇਹ ਰਿਵਾਜ ਹੈ ਕਿ ਜਦ ਕੋਈ ਮਰ ਜਾਵੇ, ਤਦ ਚੌਥੇ ਦਿਨ ਉਸ ਦੀਆਂ ਹੱਡੀਆਂ ਚੁਣ ਲਈਆਂ ਜਾਂਦੀਆਂ ਹਨ

ਹਜ਼ਾਰਾ ਸਿੰਘ - ਕੁਲਦੀਪ ਸਿੰਘ ਨਾਲ ਤਾਂ 'ਅੱਜ ਮੋਏ, ਕੱਲ੍ਹ ਚੌਥਾ' ਵਾਲੀ ਗੱਲ ਬਣੀ ਹੈ। ਹਾਲੀ ਸਵਾਹ ਠੰਡੀ ਵੀ ਨਹੀਂ ਹੋਈ ਕਿ ਘਰ ਵਿੱਚ ਸੋਗ ਦਾ ਨਾਂ ਨਿਸ਼ਾਨ ਨਹੀਂ ਦਿਸਦਾ ।

ਅੱਜ ਮੋਏ ਤੇ ਕੱਲ੍ਹ ਦੂਆ ਦਿਹਾੜਾ-ਜਦ ਕਿਸੇ ਨੂੰ ਮਰਨ ਪਿੱਛੋਂ ਕੋਈ ਯਾਦ ਨਾ ਕਰੇ

ਬਸੰਤ ਨੂੰ ਮੋਇਆਂ ਅਜੇ ਮਹੀਨਾ ਕੁ ਹੀ ਹੋਇਆ ਹੈ ਕਿ ਉਸ ਦੇ ਪਤੀ ਨੇ ਨਵੀਂ ਵਹੁਟੀ ਦੀ ਗੱਲਬਾਤ ਵਿੱਚ ਹਾਂ ਮਿਲਾਣੀ ਸ਼ੁਰੂ ਕਰ ਦਿੱਤੀ। ਬਸੰਤ ਨਾਲ 'ਅੱਜ ਮੋਏ ਤੇ ਕੱਲ੍ਹ ਦੂਆ ਦਿਹਾੜਾ (ਦਿਨ)" ਵਾਲੀ ਗੱਲ ਹੋਈ ।

  • «
  • 13
  • 14
  • 15
  • 16
  • 17
  • »