ਮੈਂ ਰੇਡੀਓ ਘਰ ਕੀ ਲੈ ਆਂਦਾ, ਮੁਸ਼ਕਲ 'ਚ ਫਸ ਗਿਆ ਹਾਂ । ਬੱਚੇ ਰੋਜ਼ ਖ਼ਰਾਬ ਕਰ ਦਿੰਦੇ ਹਨ ਤੇ ਮੈਨੂੰ ਦੁਕਾਨਾਂ ਤੇ ਖੱਜਲ-ਖੁਆਰ ਹੋਣਾ ਪੈਂਦਾ ਹੈ। 'ਅਜੇਹੇ ਸੁਹਾਗ ਨਾਲੋਂ ਰੰਡੇਪਾ ਚੰਗਾ' ਸਾਡੀ ਹਾਲਤ ਤਾਂ ਇਹ ਹੈ।
ਤੁਸਾਂ ਪਹਿਲੀ ਵੇਰ ਵੇਖਿਆ ਏ, ਮੈਂ ਤਾਂ ਇਸ ਤੋਂ ਪਹਿਲਾਂ ਦੋ ਵਾਰੀ ਕਸ਼ਮੀਰ ਵੇਖ ਚੁਕੀ ਹਾਂ । 'ਅਜੇ ਤਾਂ ਗੋਹੜੇ ਵਿੱਚੋਂ ਪੂਣੀ ਵੀ ਨਹੀਂ ਛੂਹੀ ।" ਕਸ਼ਮੀਰ ਦਾ ਅਸਲੀ ਰੂਪ ਅਜੇ ਤੀਹ ਮੀਲ ਅੱਗੇ ਜਾਕੇ ਤੁਹਾਨੂੰ ਦਿਸੇਗਾ।
ਸਰਦਾਰ ਜੀ ! ਕਾਹਲੇ ਨਾ ਪਵੋ ! 'ਅਜੇ ਦਿੱਲੀ ਦੂਰ ਏ' ਏਨੀ ਛੇਤੀ ਫਲ ਨਹੀਂ ਮਿਲਣਾ ਤੁਹਾਨੂੰ ਮਿਹਨਤ ਦਾ ।
ਤੀਜਾ ਬਈ ਭਰਾਓ, ਮੈਂ ਤਾਂ ਸੱਚੀ ਗੱਲ ਮੂੰਹ ਤੇ ਕਹਿੰਦਾਂ ਜੇ । 'ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ' ਜੇ ਇਸ ਗਿਆਨੀ ਨੂੰ ਕਿਸੇ ਮਨਾਂ ਨਾ ਕੀਤਾ ਤੇ ਖੌਰੇ ਰਵਾਣੀ ਵਾਲਾ ਕੁਪੱਤ ਇੱਥੇ ਵੀ ਹੋਕੇ ਹੀ ਰਹੂ’।
ਰਾਣੀ—ਮਹਾਰਾਜ, ਕਮਲਾ ਨੂੰ ਸਮਝਾਓ । 'ਅਜੋ ਗਈ, ਧਜੋ ਗਈ, ਗ਼ੱਲਾਂ ਤੋਂ ਨਾ ਗਈ ।" ਸਭ ਖਹਿ ਖੁਹਾ ਕੇ ਵੀ ਉਹ ਆਪਣੀ ਐਂਠ ਨਹੀਂ ਛੱਡਦੀ ।
ਸਰਦਾਰ ਜੀ-ਤੁਸੀਂ ਵੀ ਵਕੀਲ ਕੀਤਾ ਤਾਂ ਅਜਿਹਾ ਕਿ ਪੂਰੀਆਂ ਹੀ ਪਾ ਗਿਆ ‘ਅਞਾਣ ਵੈਦ, ਪ੍ਰਾਣਾ ਦਾ ਖੋ' । ਲੈਣੇ ਦੇ ਦੇਣੇ ਪੈ ਗਏ ।
ਦੋਸਤ ! ਹੱਥ ਤੇ ਹੱਥ ਧਰ ਕੇ ਬੈਠਣ ਨਾਲ ਤਾਂ ਕੰਮ ਨਹੀਂ ਸਿਰੇ ਚੜ੍ਹੇਗਾ। ਹਿੰਮਤ ਨਾਲ ਹੀ ਕੰਮ ਪੂਰਾ ਸਿਰੇ ਚੜ੍ਹੇਗਾ। ‘ਅਟਕਿਆ ਸੋ ਫਟਕਿਆ, ਸਿਆਣਿਆਂ ਨੇ ਠੀਕ ਆਖਿਆ ਹੈ।
ਜਿੱਥੇ ਸਾਰੇ ਹਿੰਦ ਦੇ ਲੋਕ ਤੀਰਥ ਯਾਤਰਾ ਨੂੰ ਜਾਇਆ ਕਰਦੇ ਸਨ, ਉਥੇ ਜਾਣਾ ਹਿੰਦੂਆਂ ਨੇ ਕਹਿ ਦਿੱਤਾ ਕਿ ਮੁਸਲਮਾਣ ਹੋਣ ਤੁੱਲ ਹੈ, 'ਅਟਕੋਂ ਪਾਰ ਗਿਆ ਸੋ ਹਿੰਦੂ ਨਾ ਰਿਹਾ।
ਓਇ, ਤੁਸੀਂ ਖੱਤਰੀਆਂ ਨਾਲ ਮੱਥਾ ਨਾ ਲਾਉ । ਇਹ ਉਤੋਂ ਪੋਲੇ ਤੇ ਵਿੱਚੋਂ ਪੀਢੇ ਜੇ। ਇਵੇਂ ਤੁਹਾਨੂੰ ਮੁੰਨਣਗੇ, ਕਿ ਪਤਾ ਵੀ ਨਹੀਂ ਲੱਗਣਾ । ਸੁਣਿਆ ਨਹੀਂ ਤੁਸਾਂ : 'ਅੱਠ ਠੱਗ ਤੇ ਅੱਠ ਠਠਿਆਰ । ਅੱਠ ਸੁਨਿਆਰੇ ਤੇ ਅੱਠ ਲੁਹਾਰ ਅੱਠ ਚੋਕਾ ਬਤਰੀ, ਇਕ ਝੱਲਾ ਜਿਹਾ ਖਤਰੀ' !
ਬਈ, ਸਾਰਾ ਕੁਝ ਆਪ ਹੀ ਨਾ ਵਲੇਟੀ ਜਾਉ । ਦੂਜਿਆਂ ਦਾ ਵੀ ਖ਼ਿਆਲ ਰੱਖੋ। ‘ਅਡ ਖਾਏ ਸੋ ਡਡ ਖਾਏ, ਵੰਡ ਖਾਏ ਸੋ ਖੰਡ ਖਾਏ।
ਪਰ ਘਰ ਜਾਣੈ ਆਪਣਾ ਮੂਰਖ ਮਿਹਮਾਣਾ ॥ ਅਣਹੋਂਦਾ ਆਪ ਗਣਾਇੰਦਾ ਉਹੁ ਵਡਾ ਅਜਾਣਾ ॥
ਉਹ ਇਹ ਨਹੀਂ ਸਨ ਸਹਾਰ ਸਕਦੇ ਕਿ ਉਨ੍ਹਾਂ ਦੇ ਸਾਹਮਣੇ ਕੋਈ ਦੁਖੀ ਰਹੇ ਤੇ ਉਹ ਉਸ ਦੀ ਸਹਾਇਤਾ ਨਾ ਕਰਨ। ਉਹ ਤਾਂ ‘ਆਪ ਠਗਾਏ ਲੋਕਾਂ ਭਾਣੇ' ਦੀ ਹੱਦ ਤੋਂ ਵੀ ਲੰਘ ਕੇ ਕਈ ਵਾਰੀ 'ਅਣਹੋਂਦਾ ਆਪ ਵੰਡਾਏ ਦੀ ਹੱਦ ਤੀਕ ਜਾ ਪੁਜਦੇ ਸਨ।