"ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜ ॥ ਅਖੀ ਸੂਤਕੁ ਵੇਖਣਾ ਪਰਤ੍ਰਿਅ ਪਰਧਨ ਰੂਪ ॥"
"ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰ।
ਲਾਹੌਰ ਦੇ ਧਨਾਢ ਖਤਰੀ ਹਰਜਸ ਜੀ ਤੇ ਉਨ੍ਹਾਂ ਦੀ ਸੁਪੱਤਨੀ ਮਾਈ ਸਭਰਾਈ, ਪਰਮਾਰਥ ਦੇ ਖੋਜੀ ਨੂੰ ਦਸ਼ਮੇਸ਼ ਜੀ ਦੇ ਦੈਵੀ ਦਰਸ਼ਨਾਂ ਨਾਲ ‘ਅੱਖੀਂ ਸੁਖ, ਕਲੇਜੇ ਠੰਡ ਪੈ ਗਈ।
ਸੁਰਸਤੀ - ਸ਼ੀਲਾ ਨੂੰ ਕਾਹਦਾ ਸੋਗ ਹੈ, ਉਸ ਨੇ ਤਾਂ ਸ਼ੁਕਰ ਕੀਤਾ ਕਿ ਉਹਦਾ ਪਤੀ ਮਰ ਗਿਆ, 'ਅੱਖੀਂ ਕੱਜਲਾ ਤੇ ਸੌਹਰੇ ਦਾ ਸੋਗ'। ਜਿਸ ਵੇਲੇ ਵੇਖੋ, ਲਟਾਕੋ ਬਣੀ ਫਿਰਦੀ ਹੈ। ਜੇ ਪੁੱਛੋ ਤਾਂ ਆਖਦੀ ਹੈ, ਪਤੀ ਦੇ ਹਾਵੇ ਨੇ ਮਾਰ ਛੱਡਿਆ ਹੈ।
ਉਸ ਦਾ ਵਾਲ ਵਿੰਗਾ ਨਾ ਹੋਵੇ, ਮੇਰੇ ਨਾਂ ਨੂੰ ਕਲੰਕ ਨਾ ਲੱਗੇ। ਇਸ ਚੰਦਰੇ ਵੈਰੀ ਦੀ 'ਅੱਖੀਂ ਘੱਟਾ ਤੇ ਮੂੰਹ ਗੱਟਾ ਹੀ ਰਹੇ।'
ਗੁਰਮੁਖ ਸਿੰਘ ਕਰਤਾਰ ਕੌਰ ਨੂੰ ਤਾਂ ਵੇਖਣਾ ਹੀ ਨਹੀਂ ਚਾਹੁੰਦਾ ਤੇ ਉਹ ਟਾਹਰਾਂ ਮਾਰਦੀ ਹੈ ਕਿ ਜੋ ਜੀ ਆਵੇ ਉਹ ਉਸ ਪਾਸੋਂ ਕਰਵਾ ਸਕਦੀ ਹੈ। ਅਖੇ 'ਅੱਖੀਂ ਡਿੱਠਾ ਭਾਵੇਂ ਨਾ ਤੇ ਕੁੱਛੜ ਬਹੇ ਨਿਲੱਜ'।
ਕਾਕਾ ਜੀ ! ਪਿੱਠ ਪਿੱਛੇ ਜੋ ਜੀ ਆਵੇ ਕਰੋ। ਪਰ 'ਅੱਖੀਂ ਵੇਖ ਕੇ ਸਾਥੋਂ ਮੱਖੀ ਨਹੀਂ ਨਿਗਲੀ ਜਾਂਦੀ'। ਮੈਂ ਆਪਣੇ ਜੀਉਂਦੇ ਜੀ ਤੁਹਾਨੂੰ ਕਦੀ ਜੁਆਰੀਆਂ ਦੀ ਸੰਗਤ ਨਹੀਂ ਕਰਨ ਦਿਆਂਗਾ।
ਤੇਜਵੰਤ ਕੌਰ-ਸਰਦਾਰ ਜੀ, ਉਸ ਨੂੰ ਮਿਲਿਆਂ ਫੇਰ ਚਿਰ ਹੋ ਗਿਆ ਹੈ। ਉਸ ਦੀ ਯਾਦ ਭੁੱਲ ਜਾਣੀ ਕੋਈ ਵੱਡੀ ਗਲ ਨਹੀਂ ‘ਅੱਖੋਂ ਉਹਲੇ, ਪਈ ਭੜੋਲੇ। ਗਿਆਂ ਮੋਇਆਂ ਨੂੰ ਕੌਣ ਯਾਦ ਕਰਦਾ ਹੈ।
ਮੋਹਣੀ- ਨੀ ਸ਼ੀਲਾ ! ਹਰ ਵੇਲੇ ਮੁਰਕੀਆਂ, ਮੁਰਕੀਆਂ ਮੂੰਹ ਤੇ ਬੋਲਣ ਨਾਲ ਮੁਰਕੀਆਂ ਤੇਰੇ ਕੰਨਾਂ ਵਿੱਚ ਤਾਂ ਪੈ ਨਹੀਂ ਜਾਣੀਆਂ। 'ਅੱਗ ਅੱਗ ਕਿਹਾਂ ਮੂੰਹ ਨਹੀਂ ਸੜਦਾ', ਨਾ ਖੰਡ ਖੰਡ ਕਿਹਾ ਮੂੰਹ ਮਿੱਠਾ ਹੁੰਦਾ ਹੈ।
ਕਰਮ ਸਿੰਘ-ਜਿਹੜਾ 'ਅੱਗ ਖਾਂਦਾ ਹੈ, ਉਹ ਅੰਗਿਆਰ ਹੱਗਦਾ ਹੈ' ਨਿਤ ਕੋਈ ਨਾ ਕੋਈ ਮਾੜਾ ਕੰਮ ਕਰ ਬਹਿਣਾ, ਅੰਤ ਨੂੰ ਪੁਲਸ ਨੇ ਫੜਨਾ ਹੀ ਸੀ।
ਹਰਬੰਸ ਕੌਰ - ਚਾਚੀ ! ਤੂੰ ਹੀ ਧੀਰਜ ਕਰਿਆ ਕਰ । 'ਅੱਗ ਤੇ ਲੜਾਈ ਨੂੰ ਵਧਾਇਆਂ ਕੀ ਚਿਰ ਲਗਦਾ ਏਂ। ਜੇ ਤੂੰ ਧੀਰਜ ਕਰਿਆ ਕਰੇਂ, ਤਾਂ ਕਾਕਾ ਆਪੇ ਬੋਲ ਕੇ ਚੁੱਪ ਹੋ ਜਾਊ।
ਕਰਤਾਰ ਸਿੰਘ- ਮਹਾਂ ਸਿੰਘ ਜੀ ! ਉਸ ਦਾ ਕੀ ਕਸੂਰ ਏ ? ‘ਅੱਗ ਦੀ ਸੜੀ ਟਿਟਾਣੇ ਕੋਲੋਂ ਡਰਦੀ ਹੈ। ਉਸ ਨੇ ਅੱਗੇ ਇਹਦੇ ਹੱਥੋਂ ਦੁਖ ਜੁ ਪਾਇਆ ਹੋਇਆ ਹੈ। ਇਸ ਦੀ ਹਰ ਗੱਲ ਤੋਂ ਡਰੋ ਕਿਉਂ ਨਾ।